COVIDSafe ਐਪ ਅਤੇ ਮੇਰੇ ਗੋਪਨੀਯਤਾ ਅਧਿਕਾਰ

ਵਿਅਕਤੀਆਂ ਲਈ ਇਹ ਜਾਣਕਾਰੀ ਕਿ COVIDSafe ਐਪ ਉੱਤੇ ਪ੍ਰਾਈਵੇਸੀ ਐਕਟ (ਗੋਪਨੀਯਤਾ ਅਧਿਨਿਯਮ) ਕਿਵੇਂ ਲਾਗੂ ਹੁੰਦਾ ਹੈ।  

ਇਸ ਸਫੇ ਵਿੱਚ ਸ਼ਾਮਿਲ ਜਾਣਕਾਰੀ ਇਹ ਵੇਰਵਾ ਦਿੰਦੀ ਹੈ ਕਿ ਆਸਟ੍ਰੇਲੀਆ ਦੀ ਸਰਕਾਰ ਦੀ COVIDSafe ਐਪ ਉੱਤੇ Privacy Act 1988  (ਪ੍ਰਾਈਵੇਸੀ ਐਕਟ) ਕਿਵੇਂ ਲਾਗੂ ਹੁੰਦਾ ਹੈ।

COVIDSafe ਐਪ ਕੀ ਹੈ?

COVIDSafe ਐਪ COVID-19 ਮਹਾਂਮਾਰੀ ਉੱਤੇ ਆਸਟ੍ਰੇਲੀਆ ਦੀ ਸਰਕਾਰ ਦੁਆਰਾ ਕੀਤੀ ਪ੍ਰਤੀਕ੍ਰਿਆ ਦਾ ਭਾਗ ਹੈ ਅਤੇ ਇਹ ਐਪ ਉਨ੍ਹਾਂ ਲੋਕਾਂ ਨਾਲ ਸੰਪਰਕ ਕਰਨ ਵਿੱਚ ਮਦਦ ਕਰਦੀ ਹੈ ਜੋ ਸ਼ਾਇਦ ਵਾਇਰਸ ਦੀ ਚਪੇਟ ਵਿੱਚ ਆਏ ਹੋਣ। ਐਪ ਬਾਰੇ ਵਧੇਰੀ ਜਾਣਕਾਰੀ ਲਈ ਕ੍ਰਿਪਾ ਕਰਕੇ ਸਿਹਤ ਵਿਭਾਗ ਦੀ ਵੈੱਬਸਾਈਟ ਵੇਖੋ।

ਕੀ ਕੋਈ ਵਿਅਕਤੀ ਮੈਨੂੰ COVIDSafe ਐਪ ਦੀ ਵਰਤੋਂ ਕਰਨ ਲਈ ਮਜ਼ਬੂਰ ਕਰ ਸਕਦਾ ਹੈ?

ਨਹੀਂ। ਇਹ ਐਪ ਸਵੈਇੱਛੁਕ ਹੈ। ਤੁਸੀਂ ਐਪ ਡਾਉਨਲੋਡ ਕਰਨ ਅਤੇ ਇਸਦੀ ਵਰਤੋਂ ਕਰਨ ਦੀ ਚੋਣ ਕਰਦੇ ਹੋ ਜਾਂ ਨਹੀਂ, ਇਹ ਪੂਰੀ ਤਰ੍ਹਾਂ ਨਾਲ ਤੁਹਾਡਾ ਫੈਸਲਾ ਹੈ। ਐਪ ਡਾਉਨਲੋਡ ਕਰਨਾ ਜਾਂ ਇਸਦੀ ਵਰਤੋਂ ਕਰਨਾ ਤੁਹਾਡੇ ਲਈ ਲਾਜ਼ਮੀ ਨਹੀਂ ਬਣਾਇਆ ਜਾ ਸਕਦਾ ਹੈ। ਜੇ ਐਪ ਤੁਹਾਡੇ ਦੁਆਰਾ ਤੁਹਾਡੇ ਕੰਮ ਦੀ ਥਾਂ ‘ਤੇ ਵਰਤੋਂ ਕੀਤੇ ਜਾਣ ਵਾਲੇ ਡਿਵਾਇਸ ਉੱਤੇ ਇੰਸਟਾਲ ਕੀਤੀ ਗਈ ਹੈ, ਤਾਂ ਤੁਹਾਡੇ ਰੋਜ਼ਗਾਰਦਾਤਾ ਨੂੰ ਤੁਹਾਡੇ ਵੱਲੋਂ ਬਿਨਤੀ ਕਰਨ ‘ਤੇ ਇਸਨੂੰ ਡਿਲੀਟ ਕਰਨਾ ਹੋਵੇਗਾ।

ਪ੍ਰਾਈਵੇਸੀ ਐਕਟ ਤਹਿਤ ਕਿਸੇ ਵਿਅਕਤੀ, ਸੰਸਥਾ ਜਾਂ ਸਰਕਾਰੀ ਸੰਸਥਾ ਲਈ ਤੁਹਾਡੇ ਲਈ ਐਪ ਡਾਉਨਲੋਡ ਕਰਨਾ ਜਾਂ ਇਸਦੀ ਵਰਤੋਂ ਕਰਨਾ ਲਾਜ਼ਮੀ ਬਣਾਉਣਾ ਗੈਰ-ਕਾਨੂੰਨੀ ਹੈ। ਪਰ, ਇਹ ਨਿੱਜੀ ਨਾਗਰਿਕਾਂ ਉੱਤੇ ਉਨ੍ਹਾਂ ਦੇ ਵਿਅਕਤੀਗਤ ਜੀਵਨ ਵਿੱਚ ਲਾਗੂ ਨਹੀਂ ਹੁੰਦਾ ਹੈ। ਜਿਵੇਂ ਕਿ, ਜੇ ਕੋਈ ਰਿਸ਼ਤੇਦਾਰ ਜਾਂ ਦੋਸਤ ਤੁਹਾਨੂੰ ਇਹ ਕਹਿੰਦਾ ਹੈ ਕਿ ਉਨ੍ਹਾਂ ਦੇ ਘਰ ਆਉਣ ਤੋਂ ਪਹਿਲਾਂ ਤੁਸੀਂ ਐਪ ਡਾਉਨਲੋਡ ਕਰੋ, ਤਾਂ ਅਜਿਹਾ ਕਹਿਣਾ ਕੋਈ ਜ਼ੁਰਮ ਨਹੀਂ ਹੈ।   

ਜੇ ਕੋਈ ਮੈਨੂੰ ਇਹ ਕਹਿੰਦਾ ਹੈ ਕਿ ਮੇਰੇ ਲਈ ਐਪ ਡਾਉਨਲੋਡ ਕਰਨੀ ਲਾਜ਼ਮੀ ਹੈ ਤਾਂ ਕੀ ਹੁੰਦਾ ਹੈ?    

ਕਿਸੇ ਗਤੀਵਿਧੀ ਵਿੱਚ ਭਾਗ ਲੈਣ ਜਾਂ ਕੋਈ ਮਾਲ ਜਾਂ ਸੇਵਾ ਪ੍ਰਾਪਤ ਕਰਨ ਲਈ ਤੁਹਾਡੇ ਲਈ COVIDSafe ਐਪ ਡਾਉਨਲੋਡ ਕਰਨਾ ਜਾਂ ਇਸਦੀ ਵਰਤੋਂ ਕਰਨਾ ਲਾਜ਼ਮੀ ਨਹੀਂ ਬਣਾਇਆ ਜਾ ਸਕਦਾ ਹੈ। ਇਸਦਾ ਇਹ ਮਤਲਬ ਹੈ ਕਿ:   

 • ਕੋਈ ਵਪਾਰ ਸਿਰਫ ਇਸਲਈ ਤੁਹਾਡੇ ਤੋਂ ਕਿਸੇ ਉਤਪਾਦ ਜਾਂ ਸੇਵਾ ਲਈ ਵਾਧੂ ਸ਼ੁਲਕ ਨਹੀਂ ਲੈ ਸਕਦਾ ਹੈ ਕਿਉਂਕਿ ਤੁਸੀਂ ਅਪ ਦੀ ਵਰਤੋਂ ਨਹੀਂ ਕਰ ਰਹੇ ਹੋ
 • ਕੋਈ ਸਕੂਲ ਆਨ-ਸਾਇਟ (ਸਕੂਲੀ ਪਰਿਸਰ) ਵਿੱਚ ਲੈਸਨਾਂ ਵਿੱਚ ਭਾਗ ਲੈਣ ਲਈ ਵਿਦਿਆਰਥੀਆਂ ਲਈ ਐਪ ਦੀ ਵਰਤੋਂ ਕਰਨਾ ਲਾਜ਼ਮੀ ਨਹੀਂ ਬਣਾ ਸਕਦਾ ਹੈ
 • ਕੋਈ ਰੇਸਟੋਰੇਂਟ ਸਿਰਫ ਇਸਲਈ ਤੁਹਾਨੂੰ ਸੇਵਾ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ ਹੈ ਕਿਉਂਕਿ ਤੁਹਾਡੇ ਕੋਲ ਐਪ ਨਹੀਂ ਹੈ
 • ਕੋਈ ਮਕਾਨ-ਮਾਲਿਕ ਆਪਣੇ ਕਿਰਾਏਦਾਰ ਲਈ ਐਪ ਡਾਉਨਲੋਡ ਕਰਨਾ ਲਾਜ਼ਮੀ ਨਹੀਂ ਬਣਾ ਸਕਦਾ ਹੈ
 • ਕੋਈ ਏਅਰਲਾਈਨ ਤੁਹਾਨੂੰ ਇਸਲਈ ਆਪਣੀ ਉਡਾਨ ਵਿੱਚ ਲੈ ਜਾਣ ਤੋਂ ਮਨ੍ਹਾ ਨਹੀਂ ਕਰ ਸਕਦੀ ਹੈ ਕਿਉਂਕਿ ਤੁਹਾਡੇ ਕੋਲ ਐਪ ਨਹੀਂ ਹੈ
 • ਤੁਹਾਡਾ ਰੋਜ਼ਗਾਰਦਾਤਾ ਸਿਰਫ ਇਸਲਈ ਤੁਹਾਨੂੰ ਨੌਕਰੀ ਤੋਂ ਨਹੀਂ ਕੱਢ ਸਕਦਾ ਹੈ, ਤੁਹਾਡਾ ਨੁਕਸਾਨ ਕਰਨ ਲਈ ਤੁਹਾਡੀ ਪੋਜਿਸ਼ਨ ਵਿੱਚ ਸੋਧ ਨਹੀਂ ਕਰ ਸਕਦਾ ਹੈ, ਕੰਮ ਦੀ ਥਾਂ ਵਿੱਚ ਦਾਖਲ ਕਰਨ ਤੋਂ ਤੁਹਾਨੂੰ ਨਹੀਂ ਰੋਕ ਸਕਦਾ ਹੈ, ਜਾਂ ਤੁਹਾਨੂੰ ਘੱਟ ਭੁਗਤਾਨ ਨਹੀਂ ਕਰ ਸਕਦਾ ਹੈ ਕਿਉਂਕਿ ਤੁਹਾਡੇ ਕੋਲ ਐਪ ਨਹੀਂ ਹੈ (ਭਾਵੇਂ ਤੁਸੀਂ ਨੌਕਰੀ ਤੋਂ ਦਿੱਤੇ ਫੋਨ ਦੀ ਵਰਤੋਂ ਕਰ ਰਹੇ ਹੋਵੇ)
 • ਤੁਹਾਡਾ ਸਪੋਰਟਿੰਗ (ਖੇਡਕੂਦ ਦਾ) ਕਲਬ ਤੁਹਾਨੂੰ ਖੇਡਣ ਤੋਂ ਸਿਰਫ ਇਸਲਈ ਮਨ੍ਹਾ ਨਹੀਂ ਕਰ ਸਕਦਾ ਹੈ ਕਿਉਂਕਿ ਤੁਹਾਡੇ ਕੋਲ ਐਪ ਨਹੀਂ ਹੈ।

ਜੇ ਤੁਹਾਨੂੰ ਇਹ ਦੱਸਿਆ ਗਿਆ ਹੈ ਕਿ ਤੁਹਾਡੇ ਲਈ COVIDSafe ਐਪ ਡਾਉਨਲੋਡ ਕਰਨਾ ਜਾਂ ਇਸਦੀ ਵਰਤੋਂ ਕਰਨਾ ਲਾਜ਼ਮੀ ਹੈ, ਤਾਂ ਤੁਸੀਂ ਸਾਨੂੰ ਸ਼ਿਕਾਇਤ ਕਰ ਸਕਦੇ ਹੋ। 

ਜੇ ਮੈਂ COVIDSafe ਐਪ ਡਾਉਨਲੋਡ ਕਰਦਾ ਹਾਂ, ਤਾਂ ਮੇਰੇ ਬਾਰੇ ਕਿਹੜੀ ਜਾਣਕਾਰੀ ਇੱਕਠੀ ਕੀਤੀ ਜਾਵੇਗੀ?  

ਜੇ ਤੁਸੀਂ COVIDSafe ਐਪ ਡਾਉਨਲੋਡ ਕਰਦੇ ਹੋ ਜਾਂ ਇਸਦੀ ਵਰਤੋਂ ਕਰਨ ਲਈ ਰਜਿਸਟਰ ਕਰਦੇ ਹੋ, ਤਾਂ ਤੁਹਾਨੂੰ ਕੁੱਝ ਰਜਿਸਟਰੇਸ਼ਨ ਸੰਬੰਧੀ ਜਾਣਕਾਰੀ ਦੇਣ ਲਈ ਕਿਹਾ ਜਾਵੇਗਾ।   

ਤੁਹਾਨੂੰ ਆਪਣੇ ਹੇਠਾਂ ਦਿੱਤੇ ਵੇਰਵੇ ਦੇਣੇ ਪੈਣਗੇ:

 • ਨਾਮ (ਜਾਂ ਕੋਈ ਉਪਨਾਮ)
 • ਮੋਬਾਇਲ ਫੋਨ ਨੰਬਰ
 • ਉਮਰ ਸਮੂਹ
 • ਪੋਸਟਕੋਡ।

ਇਸ ਜਾਣਕਾਰੀ ਤੋਂ ਇਹ ਯਕੀਨੀ ਬਣੇਗਾ ਕਿ ਤੁਹਾਡੇ ਰਾਜ ਜਾਂ ਟੇਰੇਟਰੀ ਅਥਾਰਟੀ ਕੋਲ ਉਸ ਸਥਿਤੀ ਵਿੱਚ ਤੁਹਾਡੇ ਵੇਰਵੇ ਉਪਲਬਧ ਹੋਣਗੇ ਜੇ ਤੁਸੀਂ ਵਾਇਰਸ ਤੋਂ ਪੀੜਿਤ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਆਉਂਦੇ ਹੋ, ਅਤੇ ਇਹ ਯਕੀਨੀ ਵੀ ਬਣੇਗਾ ਕਿ ਅਸੁਰੱਖਿਅਤ ਲੋਕਾਂ ਨਾਲ ਸਭ ਤੋਂ ਪਹਿਲਾਂ ਸੰਪਰਕ ਕੀਤਾ ਜਾਂਦਾ ਹੈ। ਸੰਪਰਕਾਂ ਦਾ ਪਤਾ ਲਗਾਉਣ ਵਾਲੇ ਅਧਿਕਾਰੀ ਤੁਹਾਡੀ ਉਮਰ ਅਤੇ ਕਿਸੇ ਜਾਣੂ ਸਮੂਹ ਨਾਲ ਨਜਦੀਕੀ ਮੁਤਾਬਕ ਤੁਹਾਡੀ ਖਤਰਾ ਸ਼੍ਰੇਣੀ ਦਾ ਨਿਰਧਾਰਨ ਕਰਣਗੇ।

ਨੈਸ਼ਨਲ COVIDSafe ਡਾਟਾ ਸਟੋਰ, ਜਿਸਦਾ ਪ੍ਰਬੰਧ ਡਿਜੀਟਲ ਟ੍ਰਾਂਸਫਰਮੇਸ਼ਨ ਏਜੰਸੀ ਦੁਆਰਾ ਕੀਤਾ ਜਾਂਦਾ ਹੈ, ਹਰ ਦੋ ਘੰਟਿਆਂ ਬਾਅਦ ਤੁਹਾਡੇ ਫੋਨ ਉੱਤੇ ਇੱਕ ਨਵਾਂ ਯੂਜ਼ਰ ਆਈ.ਡੀ. ਭੇਜੇਗੀ। ਯੂਜ਼ਰ ਆਈ.ਡੀ. ਆਟੋਮੇਟਿਕ ਤਰੀਕੇ ਨਾਲ ਗੁਪਤ ਹੋਵੇਗਾ ਅਤੇ ਇਸਨੂੰ ਤੁਹਾਡੇ ਫੋਨ ਵਿੱਚ ਐਪ ਉੱਤੇ ਸਟੋਰ ਕੀਤਾ ਜਾਵੇਗਾ। ਯੂਜ਼ਰ ਆਈ.ਡੀ. ਨੈਸ਼ਨਲ COVIDSafe ਡਾਟਾ ਸਟੋਰ ਵਿੱਚ ਵੀ ਸਟੋਰ ਕੀਤਾ ਜਾਵੇਗਾ।

ਐਪ ਹਰ ਮਿਨਟ ਵਿੱਚ Bluetooth ਸਿਗਨਲ ਦੀ ਵਰਤੋਂ ਕਰਕੇ COVIDSafe ਐਪ ਦੀ ਵਰਤੋਂ ਕਰਨ ਵਾਲੇ ਕਰੀਬੀ ਫੋਨਾਂ ਦਾ ਪਤਾ ਲਗਾਵੇਗੀ ਅਤੇ ਉਨ੍ਹਾਂ ਦੇ ਵੇਰਵੇ ਰਿਕਾਰਡ ਕਰੇਗੀ। ਇਸ ਪ੍ਰਕ੍ਰਿਆ ਨੂੰ ‘ਡਿਜੀਟਲ ਹੈਂਡਸ਼ੇਕ’ ਕਹਿੰਦੇ ਹਨ। ਇਹ ਐਪ GPS ਜਾਂ ਕਿਸੇ ਹੋਰ ਲੋਕੋਸ਼ਨ-ਟ੍ਰੈਕਿੰਗ ਸਿਸਟਮ ਦੀ ਵਰਤੋਂ ਨਹੀਂ ਕਰਦੀ ਹੈ ਅਤੇ ਤੁਹਾਡੀ (ਜਾਂ ਕਿਸੇ ਹੋਰ ਵਿਅਕਤੀ ਦੀ) ਲੋਕੇਸ਼ਨ ਰਿਕਾਰਡ ਨਹੀਂ ਕਰਦੀ ਹੈ।

ਐਪ ਹੋਰ ਫੋਨਾਂ ਨਾਲ ਕੀਤੇ ਸਾਰੇ ਡਿਜੀਟਲ ਹੈਂਡਸ਼ੇਕ ਸਬੰਧਿਤ ਹੇਠਾਂ ਦਿੱਤੀ ਜਾਣਕਾਰੀ ਇੱਕਠੀ ਕਰੇਗੀ:          

 • ਫੋਨ ਦੀ ਕੰਪਨੀ ਦਾ ਨਾਮ ਅਤੇ ਮਾਡਲ
 • ਸੰਪਰਕ ਦੀ ਤਰੀਕ ਅਤੇ ਸਮਾਂ
 • Bluetooth ਸਿਗਨਲ ਦੀ ਸਮਰੱਥਾ
 • ਫੋਨ ਦਾ ਗੁਪਤ ਯੂਜ਼ਰ ਆਈ.ਡੀ.।

ਐਪ ਇਸ ਡਾਟਾ ਨੂੰ 21 ਦਿਨਾਂ ਲਈ ਤੁਹਾਡੇ ਫੋਨ ਵਿੱਚ ਸਟੋਰ ਕਰਦੀ ਹੈ, ਅਤੇ ਫਿਰ ਆਪਣੇ ਆਪ ਇਸਨੂੰ ਡਿਲੀਟ ਕਰ ਦਿੰਦੀ ਹੈ। ਪਰ, ਜੇ COVID-19 ਲਈ ਤੁਹਾਡਾ ਟੈਸਟ ਪਾਜਿਟਿਵ ਆਉਂਦਾ ਹੈ ਅਤੇ ਤੁਸੀਂ ਨੈਸ਼ਨਲ ਡਾਟਾ ਸਟੋਰ ਉੱਤੇ ਆਪਣੇ ਫੋਨ ਵਿੱਚ ਮੌਜੂਦ ਡਾਟਾ ਨੂੰ ਅਪਲੋਡ ਕਰਨ ਲਈ ਸਹਿਮਤ ਹੋ, ਤਾਂ ਡਾਟਾ ਸਟੋਰ ਵਿੱਚ ਇਹ ਡਾਟਾ ਬਣਿਆ ਰਹੇਗਾ ਤਾਂ ਜੋ ਸੰਪਰਕਾਂ ਦਾ ਪਤਾ ਲਗਾਉਣ ਵਾਲੇ ਅਧਿਕਾਰੀਆਂ ਦੀ ਮਦਦ ਕੀਤੀ ਜਾ ਸਕੇ ਅਤੇ ਜਦੋਂ ਸਿਹਤ ਮੰਤਰੀ ਇਹ ਨਿਰਧਾਰਤ ਕਰਣਗੇ ਕਿ COVIDSafe ਐਪ ਦੀ ਹੋਣ ਲੋੜ ਨਹੀਂ ਹੈ ਤਾਂ ਇਸਨੂੰ ਡਿਲੀਟ ਕਰ ਦਿੱਤਾ ਜਾਵੇਗਾ। 

ਐਪ ਹੋਰ ਲੋਕਾਂ ਦੇ ਨਾਮ, ਫੋਨ ਨੰਬਰ, ਉਮਰ ਜਾਂ ਪੋਸਟਕੋਡ ਜਾਂ ਕੋਈ ਹੋਰ ਲੋਕੇਸ਼ਨ ਸਬੰਧੀ ਜਾਣਕਾਰੀ ਇੱਕਠੀ ਨਹੀਂ ਕਰੇਗੀ।

ਜਦੋਂ ਤਕ ਤੁਹਾਡੇ ਫੋਨ ਵਿੱਚ ਐਪ ਹੋਵੇਗੀ, ਤਾਂ ਤੁਹਾਡੇ ਸਰੀਰਕ ਤੌਰ ‘ਤੇ ਉਨ੍ਹਾਂ ਦੇ ਕਰੀਬ ਹੋਣ ‘ਤੇ ਤੁਹਾਡੀ ਡਿਜੀਟਲ ਹੈਂਡਸ਼ੇਕ ਜਾਣਕਾਰੀ ਹੋਰ COVIDSafe ਪ੍ਰਯੋਗਕਰਤਾਵਾਂ ਦੇ ਫੋਨ ਉੱਤੇ ਭੇਜੀ ਜਾਵੇਗੀ। ਜੇ ਤੁਸੀਂ ਐਪ ਡਿਲੀਟ ਕਰ ਦਿੰਦੇ ਹੋ, ਤਾਂ ਇਹ ਹੋਰ COVIDSafe ਪ੍ਰਯੋਗਕਰਤਾਵਾਂ ਦੇ ਨਾਲ ਡਿਜੀਟਲ ਹੈਂਡਸ਼ੇਕ ਦੀ ਅਦਲਾ-ਬਦਲੀ ਕਰਨਾ ਬੰਦ ਕਰ ਦਵੇਗੀ ਅਤੇ ਫੋਨ ਦੁਆਰਾ ਇੱਕਠੀ ਕੀਤੇ ਕਿਸੇ ਡਿਜੀਟਲ ਹੈਂਡਸ਼ੇਕ ਨੂੰ ਡਿਲੀਟ ਕਰ ਦਵੇਗੀ ਅਤੇ ਇਸਨੂੰ ਡਾਟਾ ਸਟੋਰ ਵਿੱਚ ਅਪਲੋਡ ਨਹੀਂ ਕੀਤਾ ਜਾਵੇਗਾ।

ਕਿਸ ਤਰ੍ਹਾਂ ਦੀ ਜਾਣਕਾਰੀ ਇੱਕਠੀ ਕੀਤੀ ਜਾਂਦੀ ਹੈ, ਉਸ ਬਾਰੇ ਤੁਸੀਂ ਵਧੇਰੀ ਜਾਣਕਾਰੀ ਉੱਤੇ COVIDSafe ਐਪ ਦੀ ਪ੍ਰਾਈਵੈਸੀ ਨੀਤੀ ‘ਤੇ ਪੜ੍ਹ ਸਕਦੇ ਹੋ।      

COVIDSafe ਐਪ ਲੋਕਾਂ ਦੀ ਸੁਰੱਖਿਆ ਕਿਵੇਂ ਕਰੇਗੀ?

COVIDSafe ਐਪ ਉਹ ਸਾਧਨ ਹੈ ਜੋ ਉਨ੍ਹਾਂ ਲੋਕਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨਾਲ ਸੰਪਰਕ ਕਰਨ ਦੀ ਪ੍ਰਕ੍ਰਿਆ ਨੂੰ ਤੇਜ ਕਰਨ ਵਿੱਚ ਮਦਦ ਦਿੰਦਾ ਹੈ ਜੋ ਸ਼ਾਇਦ ਵਾਇਰਸ ਦੀ ਚਪੇਟ ਵਿੱਚ ਆਏ ਹੋਣ।

ਭਾਵੇਂ ਤੁਹਾਡੇ ਕੋਲ ਐਪ ਹੋਵੇ ਜਾਂ ਨਾ ਹੋਵੇ, ਸੰਪਰਕਾਂ ਦਾ ਪਤਾ ਲਗਾਉਣ ਦੀ ਪ੍ਰਕ੍ਰਿਆ ਕੀਤੀ ਜਾਵੇਗੀ। ਪਰ, ਐਪ ਦੀ ਵਰਤੋਂ ਨਾਲ ਇਹ ਪ੍ਰਕ੍ਰਿਆ ਜਿਆਦਾ ਸੌਖੀ ਅਤੇ ਭਰੋਸੇਯੋਗ ਬਣ ਸਕਦੀ ਹੈ ਕਿਉਂਕਿ ਇਹ ਤੁਹਾਡੀ ਯਾਦਦਾਸ਼ਤ ਉੱਤੇ ਨਿਰਭਰ ਨਹੀਂ ਕਰਦੀ ਹੈ ਕਿ ਤੁਸੀਂ ਕਿਸ-ਕਿਸ ਵਿਅਕਤੀ ਦੇ ਸੰਪਰਕ ਵਿੱਚ ਆਏ ਸੀ ਅਤੇ ਇਹ ਉਨ੍ਹਾਂ ਲੋਕਾਂ ਦੇ ਸੰਪਰਕ ਇੱਕਠੇ ਕਰੇਗੀ ਜਿਨ੍ਹਾਂ ਨੂੰ ਸ਼ਾਇਦ ਤੁਸੀਂ ਜਾਣਦੇ ਨਾ ਹੋਵੋ।

ਐਪ ਤੁਹਾਨੂੰ ਵਾਇਸਰ ਤੋਂ ਪੀੜਿਤ ਹੋਣ ਤੋਂ ਸੁਰੱਖਿਅਤ ਨਹੀਂ ਦਵੇਗੀ ਅਤੇ ਜੇ ਤੁਸੀਂ ਵਾਇਸਰ ਤੋਂ ਪੀੜਿਤ ਕਿਸੇ ਵਿਅਕਤੀ ਦੇ ਕਰੀਬੀ ਸੰਪਰਕ ਵਿੱਚ ਆਉਂਦੇ ਹੋ ਤਾਂ ਇਹ ਤੁਹਾਨੂੰ ਰਿਅਲ ਟਾਇਮ ਵਿੱਚ ਚੇਤਾਵਨੀ ਦਵੇਗੀ। ਤੁਹਾਡੇ ਲਈ ਇਹ ਲਾਜ਼ਮੀ ਹੈ ਕਿ ਤੁਸੀਂ ਉਚਿਤ ਸਰੀਰਕ ਦੂਰੀ ਅਤੇ ਵਧੀਆ ਸਾਫ-ਸਫਾਈ ਨੂੰ ਅਪਨਾਉਣ ਉੱਤੇ ਅਮਲ ਕਰੋ, ਭਾਵੇਂ ਤੁਹਾਡੇ ਕੋਲ COVIDSafe ਐਪ ਹੈ ਜਾਂ ਨਹੀਂ ਹੈ।     

ਪ੍ਰਾਈਵੈਸੀ ਐਕਟ COVIDSafe ਐਪ ਰਾਹੀਂ ਇੱਕਠੀ ਕੀਤੀ ਜਾਣਕਾਰੀ ਦੀ ਸੁਰੱਖਿਆ ਕਿਵੇਂ ਕਰਦਾ ਹੈ?

COVIDSafe ਐਪ ਅਤੇ ਨੈਸ਼ਨਲ COVIDSafe ਡਾਟਾ ਸੋਟਰ ਵਿੱਚ ਡਾਟਾ ਨੂੰ ਸੁਰੱਖਿਅਤ ਰੱਖਣ ਲਈ 14 ਮਈ 2020 ਨੂੰ ਪ੍ਰਾਈਵੈਸੀ ਐਕਟ ਵਿੱਚ ਸੋਧ ਕੀਤੀ ਗਈ ਸੀ। ਪ੍ਰਾਈਵੈਸੀ ਐਕਟ:

 • ਕਿਸੇ ਵਿਅਕਤੀ ਲਈ ਐਪ ਨੂੰ ਡਾਉਨਲੋਡ ਕਰਨਾ ਜਾਂ ਇਸਦੀ ਵਰਤੋਂ ਕਰਨਾ ਲਾਜ਼ਮੀ ਬਣਾਉਣਾ ਵਰਜਿਤ ਕਰਦਾ ਹੈ
 • ਸਖਤੀ ਨਾਲ ਉਨ੍ਹਾਂ ਉਦੇਸ਼ਾਂ ਨੂੰ ਸੀਮਿਤ ਕਰਦਾ ਹੈ ਜਿਨ੍ਹਾਂ ਲਈ ਐਪ ਤੋਂ ਡਾਟਾ ਇੱਕਠਾ ਕੀਤਾ, ਇਸਦੀ ਵਰਤੋਂ ਜਾਂ ਖੁਲਾਸਾ ਕੀਤਾ ਜਾ ਸਕਦਾ ਹੋਵੇ
 • ਡਾਟਾ ਦੀ ਲੋੜ ਨਾ ਰਹਿਣ ‘ਤੇ ਇਸਨੂੰ ਡਿਲੀਟ ਕਰਨਾ ਲਾਜ਼ਮੀ ਬਣਾਉਂਦਾ ਹੈ।

COVIDSafe ਐਪ ਦੁਆਰਾ ਇੱਕਠੀ ਕੀਤੀ ਜਾਂ ਸਾਮ੍ਹਣੇ ਆਈ ਜਾਣਕਾਰੀ ਨੂੰ ਸਿਰਫ ਹੇਠਾਂ ਸੰਸਥਾਵਾਂ ਜਾਂ ਅਧਿਕਾਰੀਆਂ ਦੁਆਰਾ ਇੱਕਠਾ ਕੀਤਾ ਜਾਂ ਇਸਦੀ ਵਰਤੋਂ ਜਾਂ ਖੁਲਾਸਾ ਕੀਤਾ ਜਾ ਸਕਦਾ ਹੈ:

 • ਸੂਬੇ ਜਾਂ ਟੇਰੇਟਰੀ ਦੇ ਸਿਹਤ ਅਧਿਕਾਰੀਆਂ ਦੁਆਰਾ ਜੋ ਸ਼ਾਇਦ COVID-19 ਦੀ ਚਪੇਟ ਵਿੱਚ ਆਏ ਵਿਅਕਤੀਆਂ ਦੇ ਸੰਪਰਕ ਦਾ ਪਤਾ ਲਗਾ ਰਹੇ ਹੋਣ
 • COVIDSafe ਐਪ ਅਤੇ ਨੈਸ਼ਨਲ COVIDSafe ਡਾਟਾ ਸਟੋਰ ਦੇ ਪ੍ਰਬੰਧਕਾਂ ਦੁਆਰਾ ਤਾਂ ਜੋ ਐਪ, ਡਾਟਾ ਸਟੋਰ ਅਤੇ ਸੰਪਰਕਾਂ ਦਾ ਪਤਾ ਲਗਾਉਣ ਦੀ ਪ੍ਰਕ੍ਰਿਆ ਨੂੰ ਸਹੀ ਢੰਗ ਨਾਲ ਕੰਮ ਵਿੱਚ ਲਿਆਇਆ ਜਾਣਾ ਯੋਗ ਬਣਾਇਆ ਜਾ ਸਕੇ ਅਤੇ ਐਪ ਤੇ ਡਾਟਾ ਸਟੋਰ ਦੀ ਇਕਸਾਰਤਾ ਨੂੰ ਯਕੀਨੀ ਬਣਾਇਆ ਜਾ ਸਕੇ।
 • ਆਸਟ੍ਰੇਲੀਆ ਦੇ ਸੂਚਨਾ ਕਮੀਸ਼ਨਰ ਦੁਆਰਾ ਅਤੇ ਇਨ੍ਹਾਂ ਗੋਪਨੀਯਤਾ ਸੁਰੱਖਿਆਵਾਂ ਨੂੰ ਲਾਗੂ ਕਰਨ ਵਾਲੀ ਪੁਲਿਸ ਦੁਆਰਾ।   

ਐਪ ਦੁਆਰਾ ਇੱਕਠੀ ਜਾਂ ਸਾਮ੍ਹਣੇ ਆਈ ਜਾਣਕਾਰੀ ਨੂੰ ਪੁਲਿਸ ਦੁਆਰਾ ਐਕਸੇਸ (ਪ੍ਰਾਪਤ) ਨਹੀਂ ਕੀਤਾ ਜਾ ਸਕਦਾ ਹੈ, ਜਾਂ  ਅਦਾਲਤੀ ਕਾਰਵਾਈਆਂ ਵਿੱਚ ਇਸਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਹੈ, ਸਿਰਫ ਉਨ੍ਹਾਂ ਸਥਿਤੀਆਂ ਦੇ ਇਲਾਵਾ ਜਿੱਥੇ ਸ਼ੱਕੀ ਜ਼ੁਰਮ ਨਾਲ ਪ੍ਰਾਈਵੈਸੀ ਐਕਟ ਦੇ ਭਾਗ VIIIA ਦੀ ਉਲੰਘਣਾ ਹੁੰਦੀ ਹੋਵੇ।

ਨੈਸ਼ਨਲ COVIDSafe ਡਾਟਾ ਸਟੋਰ ਆਸਟ੍ਰੇਲੀਆ ਵਿੱਚ ਹੈ, ਅਤੇ ਡਾਟਾ ਨੂੰ ਬਣਾਏ ਰੱਖਣਾ ਜਾਂ ਵਿਦੇਸ਼ ਭੇਜਣਾ ਇੱਕ ਜ਼ੁਰਮ ਹੈ।

ਜੇ ਮੇਰੀ ਜਾਣਕਾਰੀ ਸੂਬੇ ਅਤੇ ਟੇਰੇਟਰੀ ਦੇ ਸਿਹਤ ਵਿਭਾਗ ਨੂੰ ਭੇਜੀ ਜਾਂਦੀ ਹੈ ਤਾਂ ਕੀ ਹੁੰਦਾ ਹੈ?    

ਨੈਸ਼ਨਲ COVIDSafe ਡਾਟਾ ਸਟੋਰ ਤੋਂ ਕਿਸੇ ਸੂਬੇ ਜਾਂ ਟੇਰੇਟਰੀ ਦੇ ਸਿਹਤ ਵਿਭਾਗ ਨੂੰ ਤੁਹਾਡੇ ਬਾਰੇ ਭੇਜੀ ਗਈ ਜਾਣਕਾਰੀ ਫਿਰ ਵੀ ਪ੍ਰਾਈਵੈਸੀ ਐਕਟ ਦੁਆਰਾ ਸੁਰੱਖਿਅਤ ਹੁੰਦੀ ਹੈ।

ਕਿਸੇ ਸੂਬੇ ਜਾਂ ਟੇਰੇਟਰੀ ਦੇ ਸਿਹਤ ਵਿਭਾਗ ਦੁਆਰਾ ਕਿਸੇ ਹੋਰ ਤਰੀਕੇ ਨਾਲ ਇੱਕਠੀ ਕੀਤੀ ਜਾਣਕਾਰੀ ਪ੍ਰਾਈਵੈਸੀ ਐਕਟ ਦੇ ਤਹਿਤ ਨਹੀਂ ਆਉਂਦੀ ਹੈ। ਜਿਵੇਂ ਕਿ, ਜੇ ਕੋਈ ਅਜਿਹਾ ਵਿਅਕਤੀ COVID-19 ਨਾਲ ਪੀੜਿਤ ਹੁੰਦਾ ਹੈ ਜਿਸਦੇ ਨਾਲ ਤੁਸੀਂ ਕੰਮ ਕਰਦੇ ਹੋ, ਤਾਂ ਹੋ ਸਕਦਾ ਹੈ ਕਿ ਉਹ ਕਿਸੇ ਸੂਬੇ ਜਾਂ ਟੇਰੇਟਰੀ ਦੀ ਸੰਪਰਕਾਂ ਦਾ ਪਤਾ ਲਗਾਉਣ ਦੀਆਂ ਟੀਮਾਂ ਨੂੰ ਉਨ੍ਹਾਂ ਸਾਥੀਆਂ ਬਾਰੇ ਦੱਸੋ ਜਿਨ੍ਹਾਂ ਦੇ ਉਹ ਕਰੀਬੀ ਸੰਪਰਕ ਵਿੱਚ ਆਏ ਹਨ। ਭਾਵੇਂ ਤੁਹਾਡੇ ਕੋਲ ਐਪ ਹੈ ਜਾਂ ਨਹੀਂ ਹੈ, ਪਰ ਇਹ ਪ੍ਰਕ੍ਰਿਆ ਕੀਤੀ ਜਾਵੇਗੀ।

ਕੋਈ ਵੀ ਅਜਿਹੀ ਜਾਣਕਾਰੀ ਜੋ ਨੈਸ਼ਨਲ COVIDSafe ਡਾਟਾ ਸਟੋਰ ਤੋਂ ਨਾ ਆਈ ਹੋਵੇ, ਇਹ ਲਾਜ਼ਮੀ ਹੈ ਕਿ ਉਸਦਾ ਪ੍ਰਬੰਧ ਸੂਬੇ ਜਾਂ ਟੇਰੇਟਰੀ ਵਿੱਚ ਲਾਗੂ ਗੋਪਨੀਯਤਾ ਕਾਨੂੰਨ ਮੁਤਾਬਕ ਕੀਤਾ ਜਾਵੇ। ਜਿਵੇਂ ਕਿ, ਜੇ ਸੰਪਰਕਾਂ ਦਾ ਪਤਾ ਲਗਾਉਣ ਵਾਲੀ ਟੀਮ ਵਧੇਰੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਹਾਨੂੰ ਫੋਨ ਕਰਦੀ ਹੈ, ਤਾਂ ਤੁਹਾਡੇ ਦੁਆਰਾ ਸਿੱਧੇ-ਸਿੱਧੇ ਉਨ੍ਹਾਂ ਨੂੰ ਦਿੱਤੀ ਜਾਣਕਾਰੀ ਆਮ-ਤੌਰ ‘ਤੇ ਉਸ ਸੂਬੇ ਜਾਂ ਟੇਰੇਟਰੀ ਦੇ ਸਿਹਤ ਵਿਭਾਗ ਉੱਤੇ ਲਾਗੂ ਗੋਪਨੀਯਤਾ ਕਾਨੂੰਨ ਦੁਆਰਾ ਸੁਰੱਖਿਅਤ (ਕਵਰਡ) ਹੋਵੇਗੀ।     

ਮੇਰਾ ਡਾਟਾ ਡਿਲੀਟ ਕਦੋਂ ਕੀਤਾ ਜਾਵੇਗਾ?

ਤੁਹਾਡੇ ਕਰੀਬੀ ਸੰਪਰਕਾਂ ਬਾਰੇ ਤੁਹਾਡੇ ਐਪ ਵਿੱਚ ਸੰਭਾਲ ਕਰ ਰੱਖਿਆ ਗਿਆ ਡਾਟਾ (‘ਡਿਜੀਟਲ ਹੈਂਡਸ਼ੇਕ’ ਦੇ ਇਸਦੇ ਰਿਕਾਰਡ) 21 ਦਿਨ ਪੁਰਾਣਾ ਹੋਣ ‘ਤੇ ਆਪਣੇ ਆਪ ਡਿਲੀਟ ਕਰ ਦਿੱਤਾ ਜਾਂਦਾ ਹੈ।

ਤੁਸੀਂ ਕਿਸੇ ਵੀ ਸਮੇਂ ਆਪਣੇ ਫੋਨ ਤੋਂ ਐਪ ਡਿਲੀਟ ਕਰ ਸਕਦੇ ਹੋ। ਇਸ ਨਾਲ ਤੁਹਾਡੇ ਫੋਨ ਤੋਂ ਸਾਰੇ ਡਿਜੀਟਲ ਹੈਂਡਸ਼ੇਕ ਡਿਲੀਟ ਹੋ ਜਾਣਗੇ ਅਤੇ ਤੁਹਾਡੇ ਫੋਨ ਦੁਆਰਾ ਕੋਈ ਨਵੇਂ ਡਿਜੀਟਲ ਹੈਂਡਸ਼ੇਕ ਬਣਾਏ ਜਾਣੇ ਬੰਦ ਹੋ ਜਾਣਗੇ।  

ਤੁਸੀਂ ਇਸ ਆਨਲਾਇਨ ਫਾਰਮ ਦੀ ਵਰਤੋਂ ਕਰਕੇ ਨੈਸ਼ਨਲ COVIDSafe ਡਾਟਾ ਸਟੋਰ ਤੋਂ ਆਪਣੇ ਰਜਿਸਟਰੇਸ਼ਨ ਡਾਟਾ (ਤੁਹਾਡਾ ਨਾਮ, ਮੋਬਾਇਲ ਫੋਨ ਨੰਬਰ, ਉਮਰ ਸਮੂਹ ਅਤੇ ਪੋਸਟਕੋਡ) ਅਤੇ ਕਰੀਬੀ ਸੰਪਕਰਾਂ ਦੇ ਆਪਣੇ ਰਿਕਾਰਡ ਨੂੰ ਡਿਲੀਟ ਕਰਨ ਦੀ ਬਿਨਤੀ ਵੀ ਕਰ ਸਕਦੇ ਹੋ।

ਤੁਸੀਂ ਆਪਣੇ ‘ਡਿਜੀਟਲ ਹੈਂਡਸ਼ੇਕ’ ਡਾਟਾ ਨੂੰ ਡਿਲੀਟ ਕੀਤੇ ਜਾਣ ਦੀ ਬਿਨਤੀ ਨਹੀਂ ਕਰ ਸਕਦੇ ਹੋ, ਇਹ ਡਾਟਾ ਹੋਰ ਪ੍ਰਯੋਗਕਰਤਾਵਾਂ ਦੁਆਰਾ ਉਨ੍ਹਾਂ ਦੇ ਕਰੀਬੀ ਸੰਪਰਕਾਂ ਨੂੰ ਅਪਲੋਡ ਕਰਨ ਕਰਕੇ ਨੈਸ਼ਨਲ COVIDSafe ਡਾਟਾ ਸਟੋਰ ਵਿੱਚ ਰੱਖਿਆ ਹੋ ਸਕਦਾ ਹੈ। ਪਰ, ਜੇ ਤੁਹਾਡੀ ਰਜਿਸਟਰੇਸ਼ਨ ਜਾਣਕਾਰੀ ਡਿਲੀਟ ਕੀਤੀ ਜਾਂਦੀ ਹੈ ਤਾਂ ਇਸਦਾ ਇਹ ਮਤਲਬ ਹੈ ਕਿ ਉਨ੍ਹਾਂ ਦੂਜੇ ਲੋਕਾਂ ਦੁਆਰਾ ਨੈਸ਼ਨਲ COVIDSafe ਡਾਟਾ ਸਟੋਰ ਵਿੱਚ ਅਪਲੋਡ ਕੀਤਾ ਗਿਆ ਕੋਈ ਡਿਜੀਟਲ ਹੈਂਡਸ਼ੇਕ, ਜਿਨ੍ਹਾਂ ਦੇ ਤੁਸੀਂ ਕਰੀਬੀ ਸੰਪਰਕ ਵਿੱਚ ਆਏ ਹੋ, ਨੂੰ ਵਾਪਿਸ ਤੁਹਾਡੇ ਨਾਲ ਜੋੜ੍ਹਿਆ ਨਹੀਂ ਜਾ ਸਕੇਗਾ।  

ਜਦੋਂ ਸਿਹਤ ਮੰਤਰੀ ਇਹ ਨਿਰਧਾਰਤ ਕਰ ਲੈਂਦੇ ਹਨ ਕਿ ਵਾਇਸਰ ਦੀ ਰੋਕਥਾਮ ਕਰਨ ਜਾਂ ਇਸਦੇ ਫੈਲਾਓ ‘ਤੇ ਕਾਬੂ ਕਰਨ ਲਈ ਹੋਣ COVIDSafe ਐਪ ਦੀ ਲੋੜ ਨਹੀਂ ਹੈ, ਤਾਂ ਜਿੰਨੀ ਛੇਤੀ ਉਚਿਤ ਤੌਰ ‘ਤੇ ਸੰਭਚ ਹੋਵੇ, ਨੈਸ਼ਨਲ COVIDSafe ਡਾਟਾ ਸਟੋਰ ਤੋਂ ਸਾਰਾ ਡਾਟਾ ਡਿਲੀਟ ਕਰ ਦਿੱਤਾ ਜਾਵੇਗਾ, ਅਤੇ ਪ੍ਰਯੋਗਕਰਤਾਵਾਂ ਨੂੰ ਇਸਦੀ ਜਾਣਕਾਰੀ ਦਿੱਤੀ ਜਾਵੇਗੀ।       

COVIDSafe ਐਪ ਦੇ ਲਈ ਪ੍ਰਾਇਵੇਸੀ (ਗੋਪਨੀਯਤਾ) ਸੁਰੱਖਿਆਵਾਂ ਨੂੰ ਕੌਣ ਲਾਗੂ ਕਰ ਰਿਹਾ ਹੈ?  

ਪ੍ਰਾਈਵੇਸੀ ਐਕਟ ਤਹਿਤ OAIC ਦਾ ਇੱਕ ਸੁਤੰਤਰ ਕਾਰਜ ਹੈ, ਅਤੇ ਇਹ COVIDSafe ਐਪ ਨੂੰ ਨਿਯੰਤਰਿਤ ਕਰਨ ਵਾਲੇ ਪ੍ਰਾਈਵੇਸੀ ਐਕਟ ਦੀ ਪਾਲਣਾ ਕੀਤੇ ਜਾਣ ‘ਤੇ ਕ੍ਰਿਆਸ਼ੀਲ ਤਰੀਕੇ ਨਾਲ ਨਜ਼ਰ ਰੱਖ ਰਿਹਾ ਹੈ ਅਤੇ ਇਸਨੂੰ ਨਿਯਮਿਤ ਕਰ ਰਿਹਾ ਹੈ।

ਸਾਡੇ ਕੋਲ ਹੇਠਾਂ ਦਿੱਤੇ ਅਧਿਕਾਰ ਹਨ:

 • ਆਡਿਟ ਕਰਨ ਦਾ
 • ਸ਼ਿਕਾਇਤਾਂ ਦੀ ਜਾਂਚ-ਪੜਤਾਲ ਕਰਨ ਦਾ
 • ਉਨ੍ਹਾਂ ਵਿਅਕਤੀਆਂ ਨੂੰ ਮੁਆਵਜੇ ਦਾ ਭੁਗਤਾਨ ਕੀਤੇ ਜਾਣ ਦਾ ਹੁਕਮ ਦੇਣ ਦਾ ਜੋ ਆਪਣੀ ਗੋਪਨੀਯਤਾ ਵਿੱਚ ਦਖ਼ਲਅੰਦਾਜ਼ੀ ਦਾ ਸਾਮ੍ਹਣਾ ਕਰਦੇ ਹਨ
 • ਕਾਨੂੰਨ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਖਿਲਾਫ ਸਿਵਲ ਜ਼ੁਰਮਾਨੇ ਦੀ ਮੰਗ ਕਰਨ ਦਾ
 • ਜੇ ਸਾਨੂੰ ਲਗਦਾ ਹੈ ਕਿ ਕੋਈ ਜ਼ੁਰਮ ਹੋਇਆ ਹੈ ਤਾਂ ਪੁਲਿਸ ਨੂੰ ਮਾਮਲੇ ਦੀ ਸੂਚਨਾ ਦੇਣ ਦਾ
 • ਜੇ ਉਚਿਤ ਹੋਵੇ ਤਾਂ ਮਾਮਲੇ ਦੀ ਜਾਣਕਾਰੀ ਸੂਬੇ ਅਤੇ ਟੇਰੇਟਰੀ ਦੇ ਪ੍ਰਾਈਵੇਸੀ ਰੈਗੂਲੇਟਰਾਂ ਨੂੰ ਦੇਣ ਦਾ।

ਮੈਂ ਗੋਪਨੀਯਤਾ ਸਬੰਧੀ ਸ਼ਿਕਾਇਤ ਕਿਵੇਂ ਕਰ ਸਕਦਾ/ਸਕਦੀ ਹਾਂ?

ਜੇ ਤੁਹਾਨੂੰ ਲਗਦਾ ਹੈ ਕਿ ਕਿਸੇ ਵਿਅਕਤੀ ਜਾਂ ਸੰਸਥਾ ਨੇ ਨਵੀਂ COVIDSafe ਐਪ ਨਾਲ ਸਬੰਧਿਤ ਕਾਨੂੰਨ ਦੀ ਉਲੰਘਣਾ ਕੀਤੀ ਹੈ, ਤਾਂ ਤੁਸੀਂ

OAIC ਨੂੰ ਸ਼ਿਕਾਇਤ ਕਿਵੇਂ ਕਰਨੀ ਚਾਹੀਦੀ ਹੈ, ਇਸ ਬਾਰੇ ਵਧੇਰੀ ਜਾਣਕਾਰੀ ਲਈ, ਗੋਪਨੀਯਤਾ ਸ਼ਿਕਾਇਤਾਂ ਵੇਖੋ।

ਮੈਨੂੰ ਵਧੇਰੀ ਜਾਣਕਾਰੀ ਕਿਥੋਂ ਮਿਲ ਸਕਦੀ ਹੈ?

ਇਸ ਬਾਰੇ ਵਧੇਰੀ ਜਾਣਕਾਰੀ ਲਈ ਕਿ COVIDSafe ਐਪ ਕਿਵੇਂ ਕੰਮ ਕਰਦੀ ਹੈ, ਸਿਹਤ ਵਿਭਾਗ ਦੀ COVIDSafe ਐਪ ਵੈੱਬਸਾਈਟ ਵੇਖੋ।

ਇਸ ਬਾਰੇ ਵਧੇਰੀ ਜਾਣਕਾਰੀ ਲਈ ਕਿ ਪ੍ਰਾਈਵੇਸੀ ਐਕਟ COVIDSafe ਐਪ ਉੱਤੇ ਕਿਵੇਂ ਲਾਗੂ ਹੁੰਦਾ ਹੈ, ਕਿਰਪਾ ਕਰਕੇ ਸਾਡੇ ਆਨਲਾਇਨ ਪੁੱਛਗਿੱਛ ਫਾਰਮ ਦੀ ਵਰਤੋਂ ਕਰਕੇ ਸਾਡੇ ਨਾਲ ਸੰਪਰਕ ਕਰੋ ਜਾਂ 1300 363 992 ‘ਤੇ ਫੋਨ ਕਰੋ।